2 Comments
User's avatar
Nishan Singh Kahlon's avatar

ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਮਨੁੱਖ ਸ੍ਰੇਸ਼ਟ ਹਨ। ਕਿਉਂਕਿ ਪ੍ਰਮਾਤਮਾ ਅਤੇ ਉਸ ਦਾ ਨਾਂਮ (ਨਾਂਮ ਅਤੇ ਨਾਂਮੀਂ) ਇੱਕ ਹਨ ਇਸੇ ਤਰਾਂ ਨਾਂਮ ਜਪਣ ਵਾਲਾ ਵੀ ਨਾਂਮ ਦੇ ਦਾਤੇ ਪ੍ਰਭੂ ਵਿੱਚ ਅਭੇਦ ਹੋ ਜਾਂਦਾ ਹੈ।

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਸ਼ਬਦ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਅਤੇ ਪ੍ਰਭੂ ਦਰਸ਼ਨ ਹਨ। ਸਤਿਗੁਰ ਜੀ ਦੇ ਬਚਨਾਂ ਵਿੱਚ ਪ੍ਰਭੂ, ਪ੍ਰਭੂ ਦਾ ਨਾਂਮ ( ਦੋਵੇਂ ਇੱਕ) , ਨਾਂਮ ਜਪਣ ਵਾਲੇ ਪ੍ਰਭੂ ਪਿਆਰੇ, ਅਤੇ ਨਾਂਮ ਹੀਣ ਸਾਕਤ ਪੁਰਸ਼ਾਂ ਦਾ ਵਰਣਨ ਮਿਲਦਾ ਹੈ। ਸਾਕਤ ਪੁਰਸ਼ ਆਉਂਦੇ ਤਾਂ ਇੱਕ ਤੋਂ ਹੀ ਹਨ ਪਰ ਨਾਂਮ ਤੋਂ ਟੁੱਟ ਕੇ ਬਿਖਰ ਜਾਂਦੇ ਹਨ ।

ਗੁਰੂ ਸਾਹਿਬ ਕਿਰਪਾ ਕਰਕੇ ਸਾਡੀ ਮੱਤ ਨੂੰ ਸੁਮੱਤ ਵਿੱਚ ਤਬਦੀਲ ਕਰਕੇ ਪ੍ਰਭੂ ਪਿਆਰ ਦੇ ਰੰਗ ਵਿੱਚ ਰੰਗਣ ਦਾ ਮਹਾਨ ਪਰਉਪਕਾਰ ਕਰਕੇ ਜੀਵਨ ਦੀ ਇਸੇ ਵਾਰੀ ਵਿੱਚ ਅਭੇਦਤਾ ਦਾ ਮਹਾਂ ਦਾਨ ਬਖਸ਼ਿਸ਼ ਕਰਨ ਦੀ ਕ੍ਰਿਪਾਲਤਾ ਕਰਨ ਜੀ।

ਨਾਂਮੀਂ ਅਤੇ ਨਾਂਮ ਨਾਲ ਜੋੜੀ ਰੱਖਣ ਲਈ ਸਿੱਧੂ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

ਆਦਰ ਸਤਿਕਾਰ ਸਹਿਤ ਨਿਸ਼ਾਨ ਸਿੰਘ ਕਾਹਲੋਂ

Expand full comment
Dr Baljeet Singh Sidhu's avatar

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ🙏🙏🙏

Expand full comment