Comprehensive Victory But……..
ਡੋਨਲ ਟਰੰਪ ਦੂਜੀ ਵਾਰ ਰਾਸ਼ਟਰਪਤੀ ਬਣਨ ਜਾ ਰਹੇ ਹਨ ਪਰ ਅਸਲ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਉਹ ਇਸ ਵਾਰੀ ਸੰਤੁਸ਼ਟ ਹੋ ਜਾਣਗੇ ਜਾਂ ਗੱਦੀ ਛੱਡਣ ਵੇਲੇ ਫਿਰ ਲਾਲਚ ਵੱਸ ਹੋ ਕੇ ਹੰਗਾਮੇ ਕਰਵਾਉਣਗੇ।
ਜਹਾਜ਼ ਬਹੁਤ ਉੱਚੇ ਅਸਮਾਨ ਵਿੱਚ ਉੱਡਦੇ ਹਨ ਪਰ ਫਿਰ ਥੱਲੇ ਜ਼ਮੀਨ ਤੇ ਆਉਣਾ ਪੈਂਦਾ ਹੈ। ਪੰਛੀਆਂ ਦਾ ਵੀ ਇਹ ਹੀ ਹਾਲ ਹੈ।
ਸੱਤਾ ਵਿੱਚ ਉਡਾਰੀਆਂ ਮਾਰਦੇ ਸਮੇਂ ਜੋ ਗੁਨਾਂਹ ਕੀਤੇ ਜਾਂਦੇ ਹਨ ਉਹ ਅਖੀਰ ਤੱਕ ਪਿੱਛਾ ਨਹੀਂ ਛੱਡਦੇ ਅਤੇ ਕਰਮ ਬਣ ਕੇ ਨਾਲ ਜਾਂਦੇ ਹਨ। ਰਾਜੇ ਮਹਾਰਾਜੇ, ਡਿਕਟੇਟਰ ਅਤੇ ਚੁਣੇ ਹੋਏ ਧਾਕੜ ਬਹੁਤ ਆ ਚੁੱਕੇ ਹਨ ਜੋਂ ਇਸ ਸਮੇਂ ਧਰਤੀ ਦੀ ਗੋਦ ਵਿੱਚ ਅਰਾਮ ਫਰਮਾਂ ਰਹੇ ਹਨ। ਜੇ ਅਰਾਮ ਕਰਨ ਦੀ ਜਿਉਂਦੇ ਜੀਅ ਜਾਂਚ ਆ ਜਾਵੇ ਤਾਂ ਇਹ ਸਾਰੇ ਅਹੁਦੇ ਅਕਾਲ ਪੁਰਖ ਜੀ ਦੇ ਦਰ ਤੇ ਇੱਜਤ ਦਿਵਾਉਂਦੇ ਹਨ ਨਹੀਂ ਤਾਂ ਅੰਤ ਖੇਹ ਦੀ ਖੇਹ ਹੀ ਹੈ ਅਤੇ ਪਛਤਾਵੇ ਤੋਂ ਇਲਾਵਾ ਕੁਝ ਵੀ ਨਹੀਂ
ਵਡਾ ਹੋਆ ਦੁਨੀਦਾਰੁ ਗਲ ਸੰਗਲੁ ਘਤੁ ਚਲਾਇਆ ।।