Discussion about this post

User's avatar
Nishan Singh Kahlon's avatar

ਵਾਪਰ ਰਹੀਆਂ ਘਟਨਾਵਾਂ ਸਿਰਫ ਇੱਕ ਪ੍ਰੀਵਾਰ ਦੇ ਸੱਤਾ ਤੇ ਕਾਬਜ਼ ਰਹਿਣ ਦੀ ਲਾਲਸਾ ਨੂੰ ਲੈ ਕੇ ਉਸ ਪ੍ਰੀਵਾਰ ਅਤੇ ਉਸ ਦੇ ਚਮਚਾਗਿਰਾਂ ਦੁਆਰਾ ਆਪਣੇ ਹੱਥੀਂ ਲਿਖੀਆਂ ਜਾ ਰਹੀਆਂ ਸਕ੍ਰਿਪਟ ਹਨ। ਸਿੱਖ ਪੰਥ ਜਾਂ ਧਰਮ ਨੂੰ ਕੁਝ ਨਹੀਂ ਹੋਣ ਵਾਲਾ। ਇਹਨਾਂ ਦੀਆਂ ਕਰਤੂਤਾਂ ਨਾਲ ਬਹੁਤ ਚੰਗੇ ਲੋਕਾਂ ਦੀਆਂ ਭਾਵਨਾਵਾਂ ਆਹਿਤ ਜ਼ਰੂਰ ਹੋਈਆਂ ਹਨ ਅਤੇ ਉਨਾਂ ਨੂੰ ਦਾਗੀ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੇ ਅਨੁਸਾਰ ਇਹ ਸਾਰਾ ਵਰਤਾਰਾ ਅਕਾਲੀ ਰਾਜਨੀਤੀ ਨੂੰ ਨਵਾਂ ਜੀਵਨ ਦੇਣ ਵਾਲੇ ਪਾਸੇ ਵਧ ਰਿਹਾ ਹੈ। ਸਿੱਖ ਕੌਮ ਵਿੱਚ ਜਦੋਂ ਜਦੋਂ ਵੀ ਅਜਿਹੇ ਹਲਾਤਾਂ ਕਾਰਨ ਤਸਵੀਰ ਧੁੰਦਲੀ ਹੋਈ ਹੈ ਨਿਖਾਰ ਆ ਕੇ ਅਸਲੀਅਤ ਵੀ ਸਾਹਮਣੇ ਆਉਂਦੀ ਰਹੀ ਹੈ।

ਗਰਦ ਬਹੁਤ ਪੈ ਚੁੱਕੀ ਸੀ ਹੁਣ ਬਰਸਾਤ ਹੋ ਰਹੀ ਹੈ ਅਤੇ ਜਲਦੀ ਹੀ ਸਾਫ ਮੌਸਮ ਦਿਖਾਈ ਦੇਵੇਗਾ।

ਧੰਨਵਾਦ ਸਹਿਤ ਨਿਸ਼ਾਨ ਸਿੰਘ ਕਾਹਲੋਂ

Expand full comment
1 more comment...

No posts