2 Comments
User's avatar
Nishan Singh Kahlon's avatar

ਮਾਘ ਮਹੀਨੇ ਦੀ ਅਰੰਭਤਾ ਨੂੰ ਭਾਰਤ ਵਿੱਚ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਅਲੱਗ ਅਲੱਗ ਮਨੌਤਾਂ ਨਾਲ ਮਨਾਇਆ ਜਾਂਦਾ ਹੈ । ਕੋਈ ਦੇਵਤਿਆਂ ਦੀ ਪੂਜਾ ਕੋਈ ਤੀਰਥਾਂ ਦੇ ਦਰਸ਼ਨ ਅਤੇ ਬਹੁਤ ਸਾਰੀ ਖ਼ਲਕਤ ਕਿਸੇ ਵਿਸ਼ੇਸ਼ ਥਾਂ ਤੇ ਨਹਾ ਕੇ ਮਨਾਉਂਦੀ ਹੈ । ਬਹੁਤ ਸਾਰੇ ਲੋਕ ਇਸ ਵਾਰੀ ਸਾਧੂਆਂ ਦੀ ਵੇਸ਼ਭੂਸ਼ਾ ਵਿੱਚ ਕੁੰਭ ਦੇ ਮੇਲੇ ਦੇ ਨਾਂ ਤੇ ਵੱਡੇ ਵੱਡੇ ਇਕੱਠ ਕਰਨਗੇ। ਇਹਨਾਂ ਤਰੀਕਿਆਂ ਨਾਲ ਜੇ ਪ੍ਰਮਾਤਮਾ ਦਾ ਮਿਲਾਪ ਹੁੰਦਾ ਹੋਵੇ ਤਾਂ ਬਹੁਤ ਸਸਤਾ ਹੈ ਅਤੇ ਕਰ ਲੈਣਾ ਚਾਹੀਦਾ ਹੈ ਪਰ ਸੱਭ ਨੂੰ ਪਤਾ ਹੈ ਕਿ ਇਹਨਾਂ ਕਰਮਕਾਂਡਾਂ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ।

ਭਾਵੇਂ ਕਿ ਮੁਕਤਸਰ ਸਾਹਿਬ ਦੀ ਜੰਗ ਵੈਸਾਖ ਮਹੀਨੇ ਵਿੱਚ ਹੋਈ ਸੀ ਪਰ ਪਾਣੀ ਦੀ ਘਾਟ ਨੂੰ ਮੁੱਖ ਰੱਖਦਿਆਂ ਖਾਲਸਾ ਪੰਥ ਨੇ ਇਸ ਯੁੱਧ ਦੇ ਸ਼ਾਨਾਮੱਤੇ ਅਤੇ ਮਾਣਮੱਤੇ ਇਤਿਹਾਸ ਨੂੰ ਮਾਘ ਮਹੀਨੇ ਦੀ ਸੰਗਰਾਂਦ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਸੀ ਜੋ ਕਿ ਨਿਰੰਤਰ ਜਾਰੀ ਹੈ। ਧਰਮ ਯੁੱਧ ਕੀ ਹੁੰਦਾ ਹੈ, ਕਿਵੇਂ ਲੜਨਾਂ ਹੈ ਅਤੇ ਆਪਣੇ ਮੁਰਸ਼ਦ ਤੋਂ ਆਪਾ ਵਾਰ ਕੇ ਉਸ ਦੀ ਖੁਸ਼ੀ ਕਿਵੇਂ ਪ੍ਰਾਪਤ ਕਰਨੀ ਹੈ ਦੇ ਅਨੋਖੇ ਇਤਿਹਾਸ ਦੀ ਸਿਰਜਣਾ ਕੀਤੀ ਸੀ ਜਿਸ ਦੀ ਗਵਾਹੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੁੰਬਦ ਭਰ ਰਹੇ ਹਨ। ਮੁਰਸ਼ਦ ਦੀ ਹੈਸੀਅਤ ,ਕਾਬਲੀਅਤ ਅਤੇ ਆਪਣੇ ਸੇਵਕਾਂ ਪ੍ਰਤੀ ਪਿਆਰ ਅਤੇ ਉਹਨਾਂ ਨੂੰ ਅੱਡੋ ਅੱਡਰੇ ਰੁਤਬਿਆਂ ਦੀ ਬਖਸ਼ਿਸ਼ ਕਰਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਦਸ਼ਾਹ ਦਰਵੇਸ਼ ਸਰੂਪ ਨੂੰ ਯੁਗਾਂ ਯੁਗਾਂ ਤੱਕ ਅਟੱਲ ਰੱਖੇਗਾ।

ਧੰਨ ਗੁਰੂ ਧੰਨ ਸਿੱਖ ਪਿਆਰੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਿਸ਼ਾਨ ਸਿੰਘ ਕਾਹਲੋਂ

Expand full comment
KBS Sidhu's avatar

🙏🏻🙏🏻🙏🏻🪯🪯🪯😇😇😇

Expand full comment