1 Comment

ਹਰ ਪਾਰਟੀ ਅਤੇ ਹਰ ਆਗੂ ਦਾ ਇੱਕ ਹੀ ਅਜੰਡਾ ਹੈ ਸੱਤਾ ਪ੍ਰਾਪਤੀ ਭਾਵੇਂ ਸਮਾਜ ਵਿੱਚ ਦੰਗੇ ਕਰਵਾਉਣੇ ਪੈਣ ਜਾਂ ਕੋਈ ਵੀ ਨੀਚ ਤੋਂ ਨੀਚ ਹਰਕਤਾਂ ਕਰਨੀਆਂ ਪੈਣ। ਵਿਕਾਸ ਅਤੇ ਲੋਕਾਂ ਦੀਆਂ ਸਿਹਤ ਸਹੂਲਤਾਂ ਤੇ ਦੂਰ ਦੀ ਗੱਲ ਇਹ ਲੋਕ ਵਿਨਾਸ਼ ਕਰਵਾਉਣ ਦੇ ਤਰੀਕੇ ਲੱਭਦੇ ਰਹਿੰਦੇ ਹਨ। ਇਕੱਲਾ ਰਾਜ ਸੱਤਾ ਹੀ ਨਹੀਂ ਇਹ ਧਨ ਦੌਲਤ ਅਤੇ ਪੱਤ ਲੁੱਟਣ ਦੇ ਵੀ ਮਾਹਿਰ ਹਨ। ਅਖੌਤੀ ਧਰਮੀ ਲੋਕ ਸਿਰਫ ਧਰਮ ਦਾ ਲਿਬਾਸ ਪਾ ਕੇ ਧਾਰਮਿਕ ਚਿੰਨਾਂ ਦੀ ਵਰਤੋਂ ਕਰਨ ਦੇ ਮਾਹਿਰ ਬਣ ਚੁੱਕੇ ਹਨ। ਕੁਕਰਮ ਕਰਨ ਵਿੱਚ ਇਹ ਮਸੰਦਾਂ ਅਤੇ ਮਹੰਤਾਂ ਵਾਲੀਆਂ ਹੱਦਾਂ ਪਾਰ ਕਰ ਗਏ ਹਨ।

ਅਸਲ ਧਰਮੀ ਅਤੇ ਸੱਚੇ ਸੁੱਚੇ ਲੋਕ ਇਸ ਵਰਤਾਰੇ ਤੋਂ ਦੁਖੀ ਵੀ ਹਨ ਅਤੇ ਆਪਣੇ ਆਪ ਨੂੰ ਇਸ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ। ਅਸਲ ਵਿੱਚ ਨੇਕ ਲੋਕ ਨੂੰ ਢੌਂਗੀ ਲੋਕ ਵੱਖ ਵੱਖ ਤਰੀਕਿਆਂ ਰਾਹੀਂ ਲੁੱਟ ਰਹੇ ਹਨ। ਦਿੱਲੀ ਵਿੱਚ ਕੂੜੇ ਦੇ ਪਹਾੜ ਆਮ ਲੋਕਾਂ ਲਈ ਨਰਕ ਅਤੇ ਰਾਜਨੀਤਕ ਲੋਕਾਂ ਲਈ ਵਰਦਾਨ ਹਨ ਜੀ ।

ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ

ਨਿਸ਼ਾਨ ਸਿੰਘ ਕਾਹਲੋਂ

Expand full comment