Discussion about this post

User's avatar
Nishan Singh Kahlon's avatar

ਇਸ ਬ੍ਰਹਿਮੰਡ ਵਿੱਚ ਵੱਸਣ ਵਾਲੇ ਲੋਕਾਂ ਵਿਚੋਂ ਸਿੱਖ ਕੌਮ ਆਪਣੀ ਵਿਲੱਖਣ ਪਹਿਚਾਣ, ਸਿਧਾਂਤਾਂ ਅਤੇ ਭਲਾਈ ਦੇ ਕੰਮਾਂ ਕਰਕੇ ਨਿਆਰੇਪਣ ਨਾਲ ਜਾਣੀਂ ਜਾਂਦੀ ਹੈ ਪਰੰਤੂ ਕਈ ਵਾਰ ਇਸ ਦੀ ਅਗਵਾਈ ਕਰਨ ਵਾਲੇ ਆਗੂਆਂ ਵੱਲੋਂ ਕੌਮ ਨੂੰ ਯੋਗ ਅਗਵਾਈ ਨਹੀਂ ਦਿੱਤੀ ਗਈ ਬਲਕਿ ਗਦਾਰੀਆਂ ਵੀ ਕੀਤੀਆਂ ਗਈਆਂ ਜਿਸ ਕਾਰਨ ਕਿਰਤੀਆਂ ਅਤੇ ਸੂਰਬੀਰ ਯੋਧਿਆਂ ਦੀ ਕੌਮ ਆਪਣੇ ਹੱਕ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਹੈ।

ਬਜਟ ਠੀਕ ਹੋਵੇਗਾ ਜਾਂ ਨਹੀਂ ਮੇਰੇ ਲਈ ਅਹਿਮ ਨਹੀਂ ਹੈ। ਅਸਲ ਗੱਲ ਤਾਂ ਇਹ ਹੈ ਕਿ ਜਥੇਦਾਰ ਸਾਹਿਬਾਨਾਂ ਦੀ ਜੋ ਬੇਪਤੀ ਹੋਈ ਸੀ ਉਸ ਬਾਰੇ ਉੱਠ ਰਹੀਆਂ ਅਵਾਜ਼ਾਂ ਕਮੇਟੀ ਦੇ ਹਾਊਸ ਅੰਦਰ ਅਤੇ ਬਾਹਰ ਲਗਭਗ ਖਾਮੋਸ਼ ਹੋ ਗਈਆ ਹਨ। ਮੈਂ ਹੈਰਾਨ ਹਾਂ ਕਿ ਸਮਾਂ ਰਹਿੰਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਖੁਦ ਵੀ ਪਦਵੀਆਂ ਦੀ ਮਾਣ ਮਰਿਯਾਦਾ ਬਹਾਲ ਰੱਖਣ ਵਿੱਚ ਨਾਕਾਮ ਰਹੇ ਹਨ ਜਿਸ ਕਾਰਨ ਪੂਰੇ ਸੰਸਾਰ ਵਿੱਚ ਬਹਾਦਰ ਕੌਮ ਦੇ ਲੋਕਾਂ ਨੂੰ ਮੂੰਹ ਛੁਪਾਉਣਾ ਪੈ ਰਿਹਾ ਹੈ। ਸਭ ਦੇ ਚਿਹਰਿਆਂ ਤੇ ਉਦਾਸੀ ਛਾਈ ਹੋਈ ਹੈ ਅਤੇ ਬੇਵੱਸ ਦਿਖਾਈ ਦੇ ਰਹੇ ਹਨ।

ਮਾਨਸਿਕ ਪੀੜਾ ਵਿਚੋਂ

ਨਿਸ਼ਾਨ ਸਿੰਘ ਕਾਹਲੋਂ

Expand full comment

No posts