Discussion about this post

User's avatar
Nishan Singh Kahlon's avatar

ਨਨਕਾਣਾ ਸਾਹਿਬ ਨੂੰ ਨਰੈਣੂ ਮਹੰਤ ਦੇ ਕਬਜ਼ੇ ਚੋਂ ਛੁਡਾਉਣ ਲਈ ਸਰਦਾਰ ਲਛਮਣ ਸਿੰਘ ਧਾਰੋਵਾਲੀ ਸਮੇਤ ਸੈਂਕੜੇ ਸਿੰਘਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ ।

ਸਿੱਖ ਕੌਮ ਆਪਣੇ ਗੁਰਧਾਮਾਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਮਹਾਂਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਸਮੇਂ ਬੀਤੀਆਂ ਘਟਨਾਵਾਂ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ । ਸਾਡੀ ਹੋਂਦ ਅਤੇ ਸਰੂਪ ਗੁਰਧਾਮਾਂ ਕਰਕੇ ਹੀ ਜ਼ਿੰਦਾ ਹਨ ਇਸ ਲਈ ਗੁਰਦੁਆਰੇ ਕਿਸੇ ਬਿਲਡਿੰਗ ਦਾ ਨਾਮ ਨਹੀਂ ਬਲਕਿ ਬਿਲਡਿੰਗ ਵਿੱਚ ਸਮੋਇਆ ਹੋਇਆ ਇਤਹਾਸ, ਫਲਸਫਾ, ਸਿਧਾਂਤ ਅਤੇ ਕੌਮੀ ਸ਼ਕਤੀ ਦਾ ਨਾਮ ਹੈ ।

ਸਾਡਾ ਸਰੂਪ, ਨਾਮ ਅਤੇ ਪਹਿਚਾਣ ਅੱਜ ਤੱਕ ਇਹਨਾਂ ਗੁਰਦੁਆਰਿਆਂ ਤੋਂ ਮਿਲ ਰਹੀ ਸ਼ਕਤੀ ਅਤੇ ਸੇਧ ਹੀ ਕਰਕੇ ਹੀ ਜਿਉਂਦੀ ਹੈ।

ਇਹਨਾਂ ਗੁਰਧਾਮਾਂ ਦੀ ਮਹਾਨਤਾ ਕਰਕੇ ਹੀ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਨੂੰ ਇਹ ਪਸੰਦ ਨਹੀਂ ਹਨ ਅਤੇ ਇਹ ਤਾਕਤਾਂ ਇਹਨਾਂ ਨੂੰ ਖਤਮ ਕਰਨ ਦੀਆਂ ਘਿਨਾਉਣੀਆਂ ਹਰਕਤਾਂ ਕਰਦੀਆਂ ਰਹਿੰਦੀਆਂ ਹਨ, ਕਦੇ ਹਮਲੇ, ਕਦੇ ਕਬਜ਼ੇ ਤੇ ਕਦੇ ਸਕੀਮਾਂ

ਗੁਰਦੁਆਰਿਆਂ ਨੂੰ ਮਸੰਦਾਂ ਅਤੇ ਮਹੰਤਾਂ ਦੇ ਕਬਜ਼ੇ ਤੋਂ ਪੰਥ ਨੇ ਉਸ ਸਮੇਂ ਅਜ਼ਾਦ ਕਰਵਾ ਲਿਆ ਸੀ ਪਰ ਹੁਣ ਦੇ ਮਸੰਦਾਂ ਤੋਂ ਕਬਜ਼ੇ ਕਿਵੇਂ ਛੁੱਟਣਗੇ ਇਹ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

ਨਿਸ਼ਾਨ ਸਿੰਘ ਕਾਹਲੋਂ

Expand full comment
KBS Sidhu's avatar

🙏🏻🙏🏻🙏🏻🪯🪯🪯😇😇😇

Expand full comment
2 more comments...

No posts