Discussion about this post

User's avatar
Nishan Singh Kahlon's avatar

ਭਗਤ ਰਵੀਦਾਸ ਜੀ ਦੀ ਬੇਸ਼ਕੀਮਤੀ ਬਾਣੀ ਨੂੰ ਪੰਚਮ ਗੁਰਦੇਵ ਨੇ ਗੁਰੂ ਸਾਹਿਬਾਨ ਦੀ ਗੁਰਬਾਣੀ ਦੇ ਬਰਾਬਰ ਦਾ ਦਰਜਾ ਦੇ ਕੇ ਸਨਮਾਨ ਵਧਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਨ੍ਹਾਂ ਦੇ ਨਾਮ ਨਾਲ ਭਗਤ ਰਵੀਦਾਸ ਜੀ , ਬਾਣੀ ਭਗਤ ਰਵੀਦਾਸ ਜੀਓ ਜੀ ਕੀ ਵਿਸ਼ਲੇਸ਼ਣ ਲਗਾਏ ਹਨ। ਭਗਤ ਜੀ ਦਾ ਰੁਤਬਾ ਬਹੁਤ ਉੱਚਾ ਹੈ ਪਰ ਹੁਣ ਉਹਨਾਂ ਦੇ ਨਾਲ ਗੁਰੂ ਅਤੇ ਸਤਿਗੁਰੂ ਜੋੜ ਕੇ ਪ੍ਰਚਾਰਕਾਂ ਤੋਂ ਜ਼ਬਰਦਸਤੀ ਕਹਾਉਣ ਦੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਪ੍ਰਭੂ ਬੰਦਗੀ ਦੇ ਰਸਤੇ ਤੇ ਚੱਲਣ ਵਾਲੇ ਲੋਕਾਂ ਨੂੰ ਕਦਾਚਿੱਤ ਪ੍ਰਵਾਨ ਨਹੀਂ ਹੋ ਸਕਣਗੇ। ਲੋਕਾਂ ਦੀ ਇਹ ਸੋਚ ਫਿਰਕਾਵਾਦੀ ਹੈ। ਨਾਮਧਾਰੀ, ਨਿਰੰਕਾਰੀ ਅਤੇ ਪਤਾ ਨਹੀਂ ਕਿੰਨੇ ਕੁ ਫਿਰਕਿਆਂ ਦੇ ਲੋਕ ਆਪਣੇ ਧਾਰਮਿਕ ਆਗੂਆਂ ਨੂੰ ਗੁਰੂ ਅਤੇ ਸਤਿਗੁਰੂ ਬਣਾਉਣ ਵਿੱਚ ਲੱਗੇ ਹੋਏ ਹਨ ਪਰ ਯਾਦ ਰੱਖਣਾ ਹੋਵੇਗਾ ਕਿ ਗੁਰੂ ਪਦ ਨਾਂ ਤੇ ਸਰਕਾਰ ਤੋਂ ਮਿਲਦਾ ਹੈ ਨਾਂ ਖਰੀਦਿਆ ਜਾ ਸਕਦਾ ਹੈ ਨਾਂ ਕਿਸੇ ਦੇ ਦਿੱਤਿਆਂ ਮਿਲ਼ਦਾ ਹੈ ਭਗਤ ਸਾਹਿਬਾਨ ਨੂੰ ਭਗਤ ਜੀ ਕਹਿਣ ਨਾਲ ਉਹਨਾਂ ਦਾ‌ ਰੁਤਬਾ ਘਟਦਾ ਨਹੀਂ ਹੈ। ਭਗਤ ਸਾਹਿਬਾਨ ਨੂੰ ਜੋ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤਾ ਗਿਆ ਉਹ ਅੱਜ ਦਾ ਸਮਾਜ ਕਦੇ ਵੀ ਨਹੀਂ ਦੇ ਪਾਏਗਾ।

ਧੰਨਵਾਦ ਅਤੇ ਸਤਿਕਾਰ ਸਹਿਤ

ਨਿਸ਼ਾਨ ਸਿੰਘ ਕਾਹਲੋਂ

Expand full comment
1 more comment...

No posts